Wednesday, December 8, 2010

Multimedia Sikh Museum

ਗਵਾਲੀਅਰ, 7 ਦਸੰਬਰ (ਵਿਸ਼ੇਸ਼ ਪ੍ਰਤਿਨਿਧ)-ਮਾਨਯੋਗ ਸ੍ਰੀ ਜਿਓਤੀਰਾਦਿਤਿਆ ਸਿੰਧੀਆ ਕਾਮਰਸ ਤੇ ਇੰਡਸਟਰੀ ਮੰਤਰੀ ਭਾਰਤ ਨੇ ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ ਵਿਖੇ ਡਾ: ਰਘਬੀਰ ਸਿੰਘ ਬੈਂਸ ਵੱਲੋਂ ਤਿਆਰ ਕੀਤੇ ਮਲਟੀਮੀਡੀਆ ਸਿੱਖ ਮਿਊਜ਼ੀਅਮ ਦਾ ਉਦਘਾਟਨ ਕੀਤਾ[ ਵਿਸ਼ਵ ਭਰ ਵਿਚ ਆਪਣੀ ਕਿਸਮ ਦਾ ਇਹ ਚੌਥਾ ਮਿਊਜ਼ੀਅਮ ਹੈ ਜਿਸ ਦੀ ਸਥਾਪਨਾ ਵਾਤਾਵਰਣ ਪ੍ਰੇਮੀ ਪਦਮਸ੍ਰੀ ਬਾਬਾ ਸੇਵਾ ਸਿੰਘ ਦੀ ਸਰਪ੍ਰਸਤੀ ਹੇਠ ਕੀਤੀ ਗਈ[ ਇਹ ਮਿਊਜ਼ੀਅਮ ਮਲਟੀਮੀਡੀਆ, ਟੱਚ ਸਕਰੀਨ ਤਕਨਾਲੋਜੀ, ਆਡੀਓ, ਵੀਡੀਓ, ਐਨੀਮੇਸ਼ਨ, ਗ੍ਰਾਫਿਕਸ ਅਤੇ 60,000 ਟੈਕਸਟ ਦੇ ਪੰਨਿਆਂ ਨਾਲ ਲੈਸ ਹੈ ਜਿਸ ਨੂੰ 400 ਘੰਟੇ ਲਈ ਲਗਾਤਾਰ ਸਕਰੀਨ ਉਪਰ ਦੇਖਿਆ ਜਾ ਸਕਦਾ ਹੈ[ ਉਦਘਾਟਨ ਸਮੇਂ ਸਾਰੇ ਹੀ ਭਾਈਚਾਰਿਆਂ ਦੇ ਰਲੇ-ਮਿਲੇ ਬੇਮਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਧੀਆ ਨੇ ਡਾ: ਬੈਂਸ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਭਾਰਤ ਅਤੇ ਖਾਸਕਰ ਗਵਾਲੀਅਰ ਦੇ ਲੋਕਾਂ ਨੂੰ ਵੱਡਮੁੱਲੀ ਸੁਗਾਤ ਦੇ ਕੇ ਸਿੱਖ ਧਰਮ, ਸਿੱਖ ਇਤਿਹਾਸ, ਸੱਭਿਆਚਾਰ ਅਤੇ ਸਿੱਖ ਵਿਰਸੇ ਦੀ ਜਾਣਕਾਰੀ ਦੇਣ ਦਾ ਜੋ ਉਪਰਾਲਾ ਕੀਤਾ ਹੈ ਅਸੀਂ ਇਸ ਤੋਹਫੇ ਲਈ ਉਨ੍ਹਾਂ ਦੇ ਧੰਨਵਾਦੀ ਰਹਾਂਗੇ[ ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸਿੱਖਾਂ ਨੇ ਮਨੁੱਖੀ ਹੱਕਾਂ ਲਈ ਵਡਮੁੱਲੀਆਂ ਕੁਰਬਾਨੀਆਂ ਦੇ ਕੇ ਜੋ ਇਤਿਹਾਸ ਸਿਰਜਿਆ ਹੈ ਉਸ ਨਾਲ ਵਿਸ਼ਵ ਭਰ ਵਿਚ ਉਨ੍ਹਾਂ ਦੀ ਸਾਖ਼ ਨੂੰ ਹੁਲਾਰਾ ਮਿਲਿਆ ਹੈ[ ਆਪਣੇ ਪੁਰਖਿਆਂ ਦੀ ਸਿੱਖਾਂ ਨਾਲ ਨੇੜੇ ਦੀ ਸਾਂਝ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਦਿਲੀ ਮਾਣ ਹੈ ਕਿ ਕਿਵੇਂ ਉਨ੍ਹਾਂ ਦੇ ਵੱਡੇ-ਵਡੇਰਿਆਂ ਨੇ ਤਕਰੀਬਨ 25000 ਸਿੱਖਾਂ ਦਾ ਮੱਧ ਪ੍ਰਦੇਸ਼ ਵਿਚ ਵਸੇਬੇ ਦਾ ਪ੍ਰਬੰਧ ਕੀਤਾ ਸੀ[ ਇਸ ਮੌਕੇ ਮਿਊਜ਼ੀਅਮ ਦੇ ਰਚੇਤਾ ਕੈਨੇਡਾ ਨਿਵਾਸੀ ਡਾ: ਰਘਬੀਰ ਸਿੰਘ ਬੈਂਸ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਤਿਆਰ ਕਰਨ ਲਈ ਉਨ੍ਹਾਂ ਨੂੰ ਕੋਈ 25 ਸਾਲ ਮਿਹਨਤ ਕਰਨੀ ਪਈ ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਨਸ਼ਿਆਂ, ਵੇਸਵਾਗਮਨੀ, ਭਰੂਣ ਹੱਤਿਆ, ਲੜਾਈ ਝਗੜਿਆਂ ਅਤੇ ਏਡਜ਼ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਦੂਰ ਹੋ ਕੇ ਉਹ ਧਰਮ ਅਤੇ ਜੀਵਨ ਦੀਆਂ ਬਿਹਤਰੀਨ ਕਦਰਾਂ-ਕੀਮਤਾਂ ਨਾਲ ਜੁੜ ਕੇ ਦੇਸ਼ ਅਤੇ ਕੌਮ ਦੀ ਸੇਵਾ ਕਰਦਿਆਂ ਵਿਸ਼ਵ ਸ਼ਾਂਤੀ ਵਿਚ ਆਪਣਾ ਯੋਗਦਾਨ ਪਾਉਣ[ ਉਨ੍ਹਾਂ ਨੇ ਕਿਹਾ ਕਿ ਵਿਦਿਆ ਤੋਂ ਬਿਨਾਂ ਮਨੁੱਖ ਸੱਖਣਾ ਹੈ[ ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਉੱਚ ਪਾਏ ਦੀ ਵਿੱਦਿਆ ਦੇ ਕੇ ਉਨ੍ਹਾਂ ਨੂੰ ਦੇਸ਼ ਦੇ ਚੰਗੇ ਸ਼ਹਿਰੀ ਬਣਾਉਣਾ ਚਾਹੀਦਾ ਹੈ ਤਾਂ ਕਿ ਉਹ ਸਰਬੱਤ ਦੇ ਭਲੇ ਲਈ ਮਨੁੱਖਤਾ ਦੀ ਸੇਵਾ ਕਰ ਸਕਣ[ ਬਾਬਾ ਸੇਵਾ ਸਿੰਘ ਨੇ ਜ਼ੋਰਦਾਰ ਸ਼ਬਦਾਂ ਵਿਚ ਕਿਹਾ ਕਿ ਦਿਸ਼ਾਹੀਣ ਮਨੁੱਖ ਕਿਸੇ ਨੂੰ ਵੀ ਸੇਧ ਨਹੀਂ ਦੇ ਸਕਦਾ ਹਰ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਅਮੀਰ ਵਿਰਸੇ ਦੇ ਸਰਬਵਿਆਪੀ ਧੁਰੇ ਨਾਲ ਜੁੜੇ ਅਤੇ ਇਮਾਨਦਾਰੀ ਨਾਲ ਗਰੀਬ-ਗੁਰਬੇ ਦੀ ਸੇਵਾ ਕਰਦਿਆਂ ਵਾਹਿਗੁਰੂ ਪ੍ਰਮਾਤਮਾ ਨਾਲ ਮੇਲ ਮਿਲਾਪ ਕਰਕੇ ਆਪਣਾ ਜੀਵਨ ਸਫਲਤਾ ਨਾਲ ਬਤੀਤ ਕਰ ਸਕੇ[ ਯਾਦ ਰਹੇ ਕਿ ਡਾ: ਬੈਂਸ ਵੱਲੋਂ ਸਭ ਤੋਂ ਪਹਿਲਾ ਮਲਟੀਮੀਡੀਆ ਸਿੱਖ ਮਿਊਜ਼ੀਅਮ ਸੰਨ 2004 ਵਿਚ ਖਡੂਰ ਸਾਹਿਬ ਦੀ ਪਾਵਨ ਧਰਤੀ ਵਿਖੇ, ਦੂਸਰਾ 2008 ਵਿਚ ਜਲੰਧਰ ਅਤੇ ਸੰਨ 2010 ਵਿਚ ਤੀਸਰਾ ਮਿਊਜ਼ੀਅਮ ਟੋਰਾਂਟੋ , ਕੈਨੇਡਾ ਵਿਖੇ ਲਗਾਇਆ ਜਾ ਚੁੱਕਾ ਹੈ[ ਇਸ ਮੌਕੇ ਬਾਬਾ ਲੱਖਾ ਸਿੰਘ, : ਸੁਰਿੰਦਰਪਾਲ ਸਿੰਘ ਗਵਾਲੀਅਰ, ਸੰਤ ਕ੍ਰਿਪਾਲ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਪਤਵੰਤੇ ਮੌਜੂਦ ਸਨ[

No comments:

Post a Comment